All Issue of Kahani Dhara

About Kahani Dhara

KahaniDhara (Quartely Literary Magazine)
Registrad Under the Press and Ragistration of Book Act. 1867 Government of India
Registration Number of the Magazine :PUN PUN/2006/19971
ISSN :2321-4449
Firms M/s Kahani Dhara No. 3825of 2014-15
Registrar of Firms &Societies Punjab, Registration under India Partnership Act.1932
Publisher's, Printer, Owner's & Editor Bhagwant Rasulpuri
Editor's: Bhagwant Rasulpuri.


The quarterly literary magazine KahaniDhara has been consistently being published in Punjabi for the last eight years. It has completed its Ten years. This magazine is registered with Registrar of Newspapers for India (No. PUN PUN 03559/19/1/2006-TC)4-6-07 on 04-06-07, and has been allotted ISSN 2321-4449 on 6th June, 2013. The first issue of this magazine was published in April-June, 2006. It has earned a good recognition among the readers of Punjabi literature for its quality matter in the field of Punjabi literature, culture and criticism. Many renowned writers of Punjabi(SahityaAcadamy and GyanPeeth Award winners too), like- Gurdyal Singh, PremParkash, Jaswant Singh Kamwal, Baldev Singh, ManmohanBawa, MittarSen Meet, TejwantMaan, Rajneesh Bahadur Singh, JaswinderKaurBindra write for our magazine.The matter we publish is of humanistic nature, high literary standard and beneficial for the readers, research scholars, and the teachers of Punjabi literature. It is widely read in the libraries of colleges and universities.

Primarily stories, butmeetings with critics, writers and sociolinguists, and translated literature and articles, get space in this magazine. Along with this, we also publish an inter-disciplinary column Jan Bodh, which reflects intellectually on Sociology, history, culture, and psychology of the people. New and widely discussed books are also pondered over by famous critics in it. Special bulky sized issues on some special subjects are also published twice a year.

 

'ਕਹਾਣੀ ਧਾਰਾ' ਦਾ ਸਫ਼ਰ

'ਕਹਾਣੀ ਧਾਰਾ' ਦਾ ਪਹਿਲਾ ਅੰਕ ਅਪ੍ਰੈਲ-ਜੂਨ, 2006 ਨੂੰ ਪ੍ਰਕਾਸ਼ਤ ਕੀਤਾ ਗਿਆ ਸੀ। ਇਹ ਮੈਗਜ਼ੀਨ ਬਕਾਇਦਾ ਭਾਰਤ ਸਰਕਾਰ ਵੱਲੋਂ ਰਜਿਸਟਰਡ ਕਰਵਾ ਦੇ ਪ੍ਰਕਾਸ਼ਤ ਕੀਤਾ ਗਿਆ ਸੀ। ਪਹਿਲੇ ਅੰਕ ਦਾ ਟਾਇਟਲ ਬਲੈਕ ਐਡ ਵਾਇਟ ਛਾਪਿਆ ਗਿਆ ਅਤੇ ਸਧਾਰਨ ਪੇਪਰ ਉੱਤੇ ਛਪੇ ਇਸ ਅੰਕ ਦਾ ਮੁੱਲ 20 ਰੁਪਏ ਰੱਖਿਆ ਗਿਆ ਸੀ। ਚਾਰ ਅੰਕਾਂ ਤੋਂ ਬਾਅਦ 'ਕਹਾਣੀ ਧਾਰਾ' ਦਾ ਟਾਇਟਲ ਰੰਗੀਨ ਕਰ ਦਿੱਤਾ ਗਿਆ ਸੀ। 'ਕਹਾਣੀ ਧਾਰਾ' ਦੇ ਟਾਇਟਲ ਉੱਤੇ ਹਮੇਸ਼ਾਂ ਪ੍ਰਸਿੱਧ ਕਲਾਕਾਰ (ਸੰਸਾਰ ਪ੍ਰਸਿੱਧ, ਭਾਰਤੀ ਅਤੇ ਪੰਜਾਬ ਦੇ ਚਿੱਤਰਕਾਰਾਂ) ਦੀ ਪੇਟਿੰਗ ਲਗਾਈ ਜਾਂਦੀ ਹੈ। ਇਹ ਪ੍ਰੰਪਰਾ ਹੁਣ ਵੀ ਅਸੀਂ ਉਸੇ ਤਰ੍ਹਾਂ ਰੱਖੀ ਹੋਈ ਹੈ। ਪਾਠਕਾਂ ਨੇ ਸਾਡੇ ਟਾਇਟਲਾਂ ਨੂੰ ਹਮੇਸ਼ਾਂ ਪਸੰਦ ਕੀਤਾ ਹੈ। 'ਕਹਾਣੀ ਧਾਰਾ' ਦੀ ਅੱਖਰਕਾਰੀ ਚਿੱਤਰਕਾਰ ਸਤੀਸ਼ ਨੇ ਕੀਤੀ ਸੀ। 2020 ਤੱਕ 'ਕਹਾਣੀ ਧਾਰਾ' ਨੇ ਪੰਦਰਾਂ ਸਾਲ ਪੂਰੇ ਕਰ ਲਏ ਹਨ। ਪਰਚਾ ਹੁਣ ਆਪਣੀ ਭਰਪੂਰ ਜਵਾਨੀ ਵਿਚ ਪਹੁੰਚ ਗਿਆ ਹੈ। ਪਰਚੇ ਦੇ ਅਸੀਂ ਹੁਣ ਤੱਕ 60 ਅੰਕ ਛਾਪ ਚੁੱਕੇ ਹਾਂ। ਇਨ੍ਹਾਂ ਅੰਕਾਂ 'ਚ ਅਸੀਂ ਬਹੁਤ ਸਾਰੇ ਵਿਸ਼ੇਸ਼ ਅੰਕ ਵੀ ਤਿਆਰ ਕੀਤੇ ਹਨ। ਜਿਨ੍ਹਾਂ ਨੂੰ ਕਈ ਪਾਠਕਾਂ, ਕਾਲਜ ਤੇ ਯੂਨੀਵਰਸਿਟੀ ਦੀਆਂ ਲਾਇਬਰੇਰੀਆਂ ਨੇ ਸਾਂਭ ਕੇ ਰੱਖਿਆ ਹੋਇਆ ਹੈ। ਸਧਾਰਨ ਅੰਕਾਂ ਦੇ ਨਾਲ ਨਾਲ 'ਕਹਾਣੀ ਧਾਰਾ' ਦੇ ਵਿਸ਼ੇਸ਼ ਅੰਕ ਵਿਚ ਪੜ੍ਹਨਯੋਗ ਸਮੱਗਰੀ ਪ੍ਰਕਾਸ਼ਤ ਕੀਤੀ ਗਈ। ਇਨ੍ਹਾਂ ਅੰਕਾਂ ਵਿਚ ਪਾਕਿਸਤਾਨੀ ਕਹਾਣੀ ਅੰਕ, 4 ਨਾਵਲ ਵਿਸ਼ੇਸ਼ ਅੰਕ, ਬਾਪੂ ਵਿਸ਼ੇਸ਼ ਅੰਕ, ਮਾਂ ਵਿਸ਼ੇਸ਼ ਅੰਕ, ਅੱਜ ਦੀ ਕਹਾਣੀ ਨਵੇਂ ਚਿਹਰੇ ਅੰਕ, ਭਾਰਤੀ ਦਲਿਤ ਕਹਾਣੀ ਅੰਕ, ਕਹਾਣੀ ਅਤੇ ਕਹਾਣੀ ਆਲੋਚਨਾ ਅੰਕ, ਨਾਵਲ ਅਤੇ ਨਾਵਲ ਆਲੋਚਨਾ ਅੰਕ, ਯਾਦਾਂ ਵਿਸ਼ੇਸ਼ ਅੰਕ, ਮਰਾਠੀ ਦਲਿਤ ਕਹਾਣੀ ਅੰਕ, ਪੰਜਾਬੀ ਨਾਵਲ ਸਿਰਜਣ ਪ੍ਰਕਿਰਿਆ ਤੇ ਚਿੰਤਨ ਅੰਕ, ਸਮਕਾਲੀ ਕਹਾਣੀ ਅੰਕ, ਮੇਰੇ ਪੁਰਖੇ ਅੰਕ, ਭਾਰਤੀ ਚਿੰਤਨ ਅੰਕ ਅਤੇ ਚਿੱਠੀਆਂ ਅੰਕ ਜਿਕਰਯੋਗ ਹਨ। ਭਵਿੱਖ ਵਿਚ ਹੋਰ ਵਿਸ਼ੇਸ਼ ਅੰਕ ਵੀ ਪਾਠਕ ਪੜ੍ਹਨਗੇ। ਇਨ੍ਹਾਂ ਅੰਕ 'ਚ ਪੰਜਾਬੀ ਦੇ ਸਾਰੇ ਸਥਾਪਤ ਲੇਖਕ, ਚਿੰਤਕ, ਕਹਾਣੀਕਾਰ, ਨਾਵਲਕਾਰ ਅਤੇ ਅਸਲੋਂ ਨਵੇਂ ਕਥਾਕਾਰ ਛਪੇ ਹਨ। ਹੁਣ ਤੱਕ 'ਕਹਾਣੀ ਧਾਰਾ' ਰਾਹੀਂ ਸੈਕੜੇ ਕਹਾਣੀਆਂ ਪਾਠਕ ਪੜ੍ਹ ਚੁੱਕੇ ਹਨ। ਬਿਨਾ ਕਿਸੇ ਲਿਹਾਜ਼ ਦੇ ਉਤਮ ਨਾਵਲ ਅਤੇ ਕਹਾਣੀ ਸੰਗ੍ਰਹਿ ਦੇ ਰੀਵਿਊ ਲੇਖ ਅਸੀਂ ਪਹਿਲ ਦੇ ਅਧਾਰ 'ਤੇ ਛਾਪਦੇ ਹਾਂ ਅਤੇ ਛਾਪਦੇ ਰਹਾਂਗੇ। 'ਕਹਾਣੀ ਧਾਰਾ' ਦੀ ਸੰਪਾਦਕੀ ਪੰਨੇ ਉੱਤੇ ਅਸੀਂ ਹਮੇਸ਼ਾਂ ਸਾਹਿਤਕ, ਸਾਭਿਆਚਾਰਕ ਮਸਲਿਆਂ ਉੱਤੇ ਸੰਵਾਦ ਰਚਾਇਆ ਹੈ। ਸਾਡੀ ਧਾਰਨਾ ਹੈ ਕਿ ਸਾਹਿਤਕ ਪਰਚਿਆਂ ਦੀ ਸੰਪਾਦਕੀ ਸਾਹਿਤਕ ਮਸਲਿਆਂ ਉੱਤੇ ਹੀ ਹੋਣੀ ਚਾਹੀਦੀ ਹੈ।
'ਕਹਾਣੀ ਧਾਰਾ' ਦੇ ਇਨ੍ਹਾਂ ਅੰਕਾਂ ਵਿਚ ਤੁਸੀਂ ਪੰਜਾਬੀ ਦੇ ਪ੍ਰਸਿੱਧ ਲੇਖਕਾਂ... ਗੁਰਦਿਆਲ ਸਿੰਘ, ਜਸਵੰਤ ਸਿੰਘ ਕੰਵਲ, ਨਰਿੰਜਨ ਤਸਨੀਮ,ਬਲਜੀਤ ਕੌਰ ਬੱਲੀ, ਓਮ ਪ੍ਰਕਾਸ਼ ਗਾਸੋ, ਮਿੱਤਰ ਸੈਨ ਮੀਤ, ਪ੍ਰੇਮ ਪ੍ਰਕਾਸ਼, ਮੋਹਨ ਭੰਡਾਰੀ, ਗੁਰਮੇਲ ਮਡਾਹੜ, ਰਾਮ ਸਰੂਪ ਅਣਖੀ, ਬਲਦੇਵ ਸਿੰਘ ਸੜਕਨਾਮਾ, ਮਨਮੋਹਨ ਬਾਵਾ, ਨਛੱਤਰ,ਪ੍ਰੇਮ ਗੋਰਖੀ, ਸਰੂਪ ਸਿਆਲਵੀ, ਪਰਗਟ ਸਿੱਧੂ, ਕਿਰਪਾਲ ਕਜ਼ਾਕ,ਜਿੰਦਰ, ਭੂਰਾ ਸਿੰਘ ਕਲੇਰ, ਕਰਨੈਲ ਸਿੰਘ ਨਿੱਝਰ, ਐੱਸ ਤਰਸੇਮ, ਪ੍ਰੀਤਮ, ਚੰਦਨ ਨੇਗੀ, ਹਰਭਜਨ ਸਿੰਘ, ਬਲਬੀਰ ਪਰਵਾਨਾ,  ਬਲਦੇਵ ਧਾਲੀਵਾਲ, ਜਸਪਾਲ ਮਾਨਖੇੜਾ, ਤਲਵਿੰਦਰ ਸਿੰਘ, ਅਵਤਾਰ ਜੌੜਾ, ਹਰਨੇਕ ਕਲੇਰ, ਗਿਆਨ ਸਿੰਘ ਬੱਲ, ਤਸਕੀਨ, ਕੁਲਬੀਰ ਬਡੇਸਰੋਂ, ਕੁਲਦੀਪ ਸਿੰਘ ਬੇਦੀ,  ਗੁਰਪਾਲ ਲਿੱਟ, ਪਿਆਰਾ ਸਿੰਘ ਭੋਗਲ,ਰਜਨੀਸ਼ ਬਹਾਦਰ ਸਿੰਘ, ਜੇ. ਬੀ. ਸੇਖੋਂ,ਲਾਲ ਸਿੰਘ , ਜ਼ੋਰਾ ਸਿੰਘ ਸੰਧੂ, ਜਸਬੀਰ ਭੁੱਲਰ, ਸ਼ਸੀ ਸਮੁੰਦਰਾ,  ਗੁਰਬਚਨ ਸਿੰਘ ਭੁੱਲਰ, ਅਜਮੇਰ ਸਿੱਧੂ, ਬਿੰਦਰ ਬਸਰਾ,ਜਸਵੀਰ ਰਾਣਾ, ਕੇਸਰਾ ਰਾਮ, ਕੁਲਜੀਤ ਮਾਨ,ਦਵਿੰਦਰ ਮੰਡ, ਪਰਮਜੀਤ ਮਾਨ, ਗੁਰਮੀਤ ਪਨਾਗ, ਸੁਰਜੀਤ, ਗੁਰਮੀਤ ਆਰਿਫ਼,ਦੀਪ ਦੇਵਿੰਦਰ ਸਿੰਘ,ਦਰਸ਼ਨ ਜੋਗਾ,ਗੁਰਮੀਤ ਸਿੰਗਲ,ਸਿਮਰਨ ਧਾਲੀਵਾਲ, ਬਲਦੇਵ ਪੋਹਲੋਪੁਰੀ, ਬਲੀਜੀਤ,ਪ੍ਰੀਤ ਨੀਤਪੁਰੀ, ਬਲਬੀਰ ਕੌਰ ਰੀਹਲ,ਦੇਸ ਰਾਜ ਕਾਲੀ, ਗੋਵਰਥਨ ਗੱਬੀ, ਇੱਛੂਪਾਲ, ਨਿਰੰਜਣ ਬੋਹਾ, ਪਰਗਟ ਸਿੰਘ ਸਤੌਜ, ਮਹਿੰਦਰ ਸਿੰਘ ਤਤਲਾ, ਤ੍ਰਿਪਤਾ ਕੇ. ਸਿੰਘ, ਸੋਮਾ ਸਬਲੋਕ,ਦੀਪਤੀ ਬਬੂਟਾ, ਨਰਿੰਦਰ ਕੌਰ ਭੱਚੂ, ਮੱਖਣ ਮਾਨ, ਕਰਮਜੀਤ ਨਡਾਲਾ, ਸੁਖਰਾਜ ਧਾਲੀਵਾਲ, ਜੋਗਿੰਦਰ ਸਿੰਘ ਨਿਰਾਲਾ, ਅਵਤਾਰ ਸਿੰਘ ਬਿਲਿੰਗ, ਗੁਰਮੀਤ ਕੜਿਆਲਵੀ, ਮੇਜਰ ਮਾਂਗਟ, ਸੁਰਜੀਤ ਜੱਜ, ਨਿਰਮਲ ਜਸਵਾਲ, ਸੁਰਿੰਦਰ ਨੀਰ, ਅਤਰਜੀਤ, ਪਰਵੇਜ਼ ਸੰਧੂ, ਅਮਰਜੀਤ ਚਾਹਲ, ਦਰਸ਼ਨ ਧੀਰ, ਜਰਨੈਲ ਸੇਖਾ, ਜਸਬੀਰ ਮੰਡ, ਮਨਮੋਹਨ,  ਗੁਰਮੇਲ ਸਿੰਘ, ਸੰਤੋਖ ਸਿੰਘ ਸੁੱਖੀ, ਜਸਵਿੰਦਰ ਕੌਰ ਬਿੰਦਰਾ, ਮੋਹਨ ਲਾਲ ਫਿਲੌਰੀਆ,ਹਰਜਿੰਦਰ ਅਟਵਾਲ,  ਬਲਬੀਰ ਕੌਰ ਸੰਘੇੜਾ, ਚੰਦਰ ਮੋਹਨ, ਸਾਕ ਮੁਹੰਮਦ, ਜਗਵਿੰਦਰ ਜੋਧਾ, ਸੁਰਜੀਤ ਬਰਾੜ,  ਮਿਨਾਕਸ਼ੀ ਰਾਠੌਰ, ਬਲਕਾਰ ਸਿੰਘ, ਸਤਿੰਦਰ ਸਿੰਘ, ਹਰਪਾਲ ਸਿੰਘ ਪੰਨੂ, ਲਕਸ਼ਮੀ ਨਰਾਇਣ ਭੀਖੀ ਅਤੇ ਹੋਰ ਬਹੁਤ ਸਾਰੇ ਸਥਾਪਤ ਤੇ ਨਵੇਂ ਲੇਖਕਾਂ ਦੀ ਰਚਨਾਵਾਂ ਤੁਸੀਂ ਪੜ੍ਹ ਸਕਦੇ ਹੋ।
ਪਾਠਕ 'ਕਹਾਣੀ ਧਾਰਾ' ਦੀ ਵੈਬਸਾਈਟ ਉੱਤੇ 2006 ਤੋਂ 2020 ਤੱਕ ਦੇ ਸਾਰੇ ਅੰਕ ਪੜ੍ਹ ਸਕਦੇ ਹਨ।  ਏਸ ਪਰਚੇ ਤੋਂ ਪਹਿਲਾਂ ਗਲਪ ਨੂੰ ਸਮਰਪਤ 'ਸੁਰ ਸਾਂਝ' ਦੇ ਛੇ ਅੰਕ (ਮਈ,2005 ਤੋਂ ਮਾਰਚ 2006 ਤੱਕ)  ਵੀ ਪ੍ਰਕਾਸ਼ਤ ਕੀਤੇ ਸਨ। ਉਨ੍ਹਾਂ ਸਾਰੇ ਛੇ ਅੰਕਾਂ ਨੂੰ ਵੀ ਪਾਠਕ ਏਸ ਵੈਬ ਸਾਈਟ ਉੱਤੇ ਪੜ੍ਹ ਸਕਦੇ ਹਨ।
ਇਸ ਵੈਬਸਾਈਟ ਬਾਰੇ ਪਾਠਕ ਆਪਣੇ ਪ੍ਰਤੀਕਰਮ ਜ਼ਰੂਰ ਦੇਣ।
-ਭਗਵੰਤ ਰਸੂਲਪੁਰੀ (ਸੰਪਾਦਕ 'ਕਹਾਣੀ ਧਾਰਾ')